ਬਾਬਾ ਜੀ ਦੇ ਦੀਵਾਨ ਸਿੱਖੀ ਦੇ ਪ੍ਰਚਾਰ ਲਈ ਰੋਜ਼ਾਨਾ ਹੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਪਿੰਡਾਂ, ਸ਼ਹਿਰਾਂ ਵਿਚ ਦਿਨ ਅਤੇ ਰਾਤ ਨੂੰ ਲਗਾਏ ਜਾਂਦੇ ਹਨ। ਦੀਵਾਨ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿਚ ਲਗਾਏ ਜਾਂਦੇ ਹਨ। ਗੁਰੂ ਸਾਹਿਬ ਪ੍ਰਕਾਸ਼ ਕਰਕੇ ਗੁਰਬਾਣੀ ਦਾ ਪਰਵਾਹ ਲਗਾਤਾਰ ਚੱਲਦਾ ਹੈ। ਸਰਬੱਤ ਦੇ ਭਲੇ ਲਈ ਅਖੰਡ ਪਾਠ ਪ੍ਰਕਾਸ਼ ਕੀਤੇ ਜਾਂਦੇ ਹਨ। ਬਾਬਾ ਜੀ ਆਮਤੌਰ ਤੇ ੪ ਜਾਂ ੫ ਦੀਵਾਨ ਹੀ ਇਕ ਜਗ੍ਹਾ ਤੇ ਦਿੰਦੇ ਹਨ ਪਰ ਸ਼ਹਿਰਾਂ ‘ਚ ਇਹ ਦੀਵਾਨ ਨੌ ਦਿਨਾਂ ਤੱਕ ਵੀ ਸਜਾਏ ਜਾਂਦੇ ਹਨ। ਪਹਿਲਾਂ ਪਹਿਲਾਂ ਇਹ ਦੀਵਾਨ ੧੩ ਦੀਵਾਨਾਂ ਤੱਕ ਵੀ ਹੁੰਦੇ ਸਨ। ਦੀਵਾਨਾਂ ਵਿਚ ਪ੍ਰਚਾਰ ਕੇਵਲ ਸਰਬ ਸਾਂਝੀ ਗੁਰਬਾਣੀ ਦਾ ਹੀ ਕੀਤਾ ਜਾਂਦਾ ਹੈ ਮਨੁੱਖਤਾਂ ਨੂੰ ਇਕ ਸਮਝ ਕੇ ਸਿੱਖਿਆ ਦਿੱਤੀ ਜਾਂਦੀ ਹੈ। ਸਮਾਜ ਨੂੰ ਨਸ਼ੇ ਰਹਿਤ ਜੀਵਨ ਜੀਵਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਕ ਦੂਸਰੇ ਨਾਲ ਪਿਆਰ, ਅਤੇ ਇਕ ਦੂਸਰੇ ਦਾ ਸਤਿਕਾਰ, ਸ਼ਾਤੀ ਅਤੇ ਇਕ ਨਿਰੰਕਾਰ ਦੀ ਪੂਜਾ, ਸਭ ਧਰਮਾਂ ਦਾ ਸਤਿਕਾਰ ਕਰਨ ਲਈ ਸਿੱਖਿਆ ਦਿੱਤੀ ਜਾਂਦੀ ਹੈ। ਇਹ ਦੀਵਾਨ ਤਕਰੀਬਨ ੩੬੫ ਦਿਨ ਹੀ ਸਾਰਾ ਸਾਲ ਹੀ ਚੱਲਦੇ ਹਨ ਕਈ ਵਾਰ ਦੀਵਾਨਾਂ ਲਈ ਪੰਚਾਇਤਾਂ ਆਉਦੀਆਂ ਹਨ ਜੋ ਛੇ-ਛੇ ਮਹੀਨੇ ਪਹਿਲੇ ਤੱਕ ਹੀ ਦੀਵਾਨਾਂ ਦੀ ਤਰੀਕ ਲੈ ਜਾਂਦੀਆਂ ਹਨ। ਕਈ ਸ਼ਹਿਰ ਨਿਵਾਸੀਆਂ ਨੇ ਤਾਂ ਪਿਛਲੇ ੨੦-੨੦ ਸਾਲਾਂ ਤੋਂ ਆਪਣੇ ਦੀਵਾਨਾਂ ਦੇ ਮਹੀਨੇ ਪੱਕੇ ਕੀਤੇ ਹੋਏ ਹਨ ਜਿਥੇ ਹਰ ਸਾਲ ਦੀਵਾਨ ਲਗਾਣੇ ਹੀ ਹੁੰਦੇ ਹਨ। ਦੀਵਾਨ ਤੇ ਵੀ ਗੁਰੂ ਸਾਹਿਬ ਦੀ ਸੇਵਾ ਲਈ ਕੀਰਤਨ ਲਈ ਬਾਬਾ ਜੀ ਵਲੋਂ ਬਿਹੰਗਮਾਂ ਦੀਆਂ ਡਿਊਟੀਆਂ ਗਾਈਆਂ ਜਾਂਦੀਆਂ ਹਨ। ਹਰ ਪਿੰਡ ਸ਼ਹਿਰ ਵਿਚ ਦੀਵਾਨਾਂ ਦੀ ਸਮਾਪਤੀ ਤੇ ਆਖਰੀ ਦਿਨ ਅੰਮ੍ਰਿਤ ਸੰਚਾਰ ਹੁੰਦਾ ਹੈ ਬਾਬਾ ਜੀ ਵਲੋਂ ਦੀਵਾਨਾਂ ਲਈ ਕਿਸੇ ਕੋਲੋਂ ਵੀ ਕੋਈ ਪੈਸਾ ਨਹੀਂ ਲਿਆ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਦੀ ਕਿਰਪਾ ਦਾ ਸਦਕਾ ੧੯੮੪ ਤੋਂ ਦੀਵਾਨ ਲੱਗ ਰਹੇ ਹਨ ਅਤੇ ਲੱਖਾਂ ਹੀ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਹਨ। ਇਹ ਦੀਵਾਨ ਸਾਰਾ ਸਾਲ ਚੱਲਦੇ ਹਨ ਕਈ ਵਾਰ ਤਾਂ ਦਿਨ ਦਾ ਦੀਵਾਨ ਕਿਸੇ ਠਾਠ ‘ਚ ਹੁੰਦਾ ਹੈ ਤੇ ਰਾਤ ਦਾ ਦੀਵਾਨ ਕਿਸੇ ਹੋਰ ਸ਼ਹਿਰ ਜਾਂ ਪਿੰਡ ‘ਚ ਹੁੰਦਾ ਹੈ ਕਈ ਵਾਰ ਇਹ ਦੂਰੀ ੧੦੦ ਕਿਲੋ ਮੀਟਰ ਤੋਂ ਵੀ ਵੱਧ ਹੁੰਦੀ ਹੈ ਆਮ ਤੌਰ ਤੇ ਬਾਬਾ ਜੀ ਬੱਧਨੀ ਕਲਾਂ ਵਿਖੇ ਹੀ ਮੁੜ ਆਉਂਦੇ ਹਨ ਤੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਆਪ ਪ੍ਰਕਾਸ਼ ਕਰਦੇ ਹਨ। ਜੇ ਕਿਤੇ ਦੀਵਾਨਾਂ ਵਾਲੇ ਸਥਾਨਾਂ ਉੱਪਰ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲਈ ਸੋਹਣਾ ਕਮਰਾ ਨਾ ਹੋਵੇ ਤਾਂ ਬਾਬਾ ਜੇ ਨੇ ਗੁਰੂ ਜੀ ਦੇ ਸਤਿਕਾਰ ਹਿੱਤ ਇਕ ਬਹੁਤ ਵੱਡੀ ਪਾਲਕੀ ਬਣਾਈ ਹੋਈ ਹੈ ਜਿਸ ਨੂੰ ਸੱਚਖੰਡ ਕਹਿੰਦੇ ਹਨ ਜੋ ਗੁਰੂ ਸਾਹਿਬ ਜੀ ਲਈ ਹਰ ਕਿਸਮ ਦੀ ਸਹੂਲਤ ਨਾਲ ਬਣਾਇਆ ਗਿਆ ਹੈ।