ਸੰਸਥਾ

ਸੰਸਥਾ ਤੋ ਭਾਵ ਸੇਵਾ ਕਰਨ ਵਾਲੇ ਸਮੂਹ ਤੋ ਹੈ । ਸੰਸਥਾਵਾਂ ਦੇ ਨਾਮ ਵਖਰੇ ਵਖਰੇ ਹਨ ਉਹਨਾ ਦੇ ਸੇਵਾ ਦੇ ਰਸਤੇ ਵੀ ਵਖਰੇ ਵਖਰੇ ਹਨ ।ਸੰਸਥਾਵਾਂ ਦੁਨਿਆਵੀ ਅਤੇ ਦਰਗਾਹੀ ਸੇਵਾ ਨਿਭਾ ਰਹੀਆਂ ਹਨ। ਧਾਰਮਿਕ ਪ੍ਰਵਿਰਤੀ ਦੇ ਖੇਤਰ ਵਿਚ ਸੰਸਥਾਵਾਂ ਮਹੱਤਵਪੂਰਨ ਕੰਮ ਕਰ ਰਹੀਆਂ ਹਨ। ਸਿਖ ਜਗਤ ਵਿਚ ਸਰਬ ਸਾਂਝੀ ਗੁਰਬਾਣੀ ਦੇ ਪ੍ਰਚਾਰ ਲਈ ਅਨੇਕਾ ਹੀ ਸੰਸਥਾਵਾਂ ਕੰਮ ਕਰ ਰਹੀਆਂ ਹਨ। ਗੁਰੂ ਜੀ ਦੇ ਦਰਗਾਹ ਪਿਆਨੇ ਤੋ ਮਗਰੋ ਇਹ ਪਵਿਤ੍ਰ ਸੇਵਾ ਸੰਸਥਾਵਾਂ ਦੇ ਹਿੱਸੇ ਆਈ ਜਿਨ੍ਹਾ ਨੂੰ ਸਿਖ ਜਗਤ ਵਿਚ ਟਕਸਾਲ ਦੇ ਨਾਮ ਨਾਲ ਜਾਣਿਆ ਜਾਦਾ ਹੈ ।ਸੰਸਥਾ ਦੇ ਕਈ ਹੋਰ ਪਰਯਾਯ ਵਾਚੀ ਸ਼ਬਦ ਹਨ ਜਿਵੇਂ ਸਕੂਲ, ਪਾਠਸ਼ਾਲਾ, ਮਦਰੱਸਾ, ਟਕਸਾਲ ਆਦਿ।

ਸਿਖ ਜਗਤ ਵਿਚ ਦਮਦਮੀ ਟਕਸਾਲ ਜੋ ਬਾਬਾ ਦੀਪ ਸਿੰਘ ਜੀ ਦੁਆਰਾ ਚਲਾਈ ਗਈ ਸੰਸਥਾ ਹੈ ਗੁਰਬਾਣੀ ਦੇ ਪ੍ਰਚਾਰ ਦੀ ਸੇਵਾ ੧੭ ਵੀਂ ਸ਼ਤਾਬਦੀ ਤੋ ਹੀ ਕਰ ਰਹੀ ਹੈ । ਦੂਸਰੀ ਸੰਸਥਾ ਭਾਈ ਮਨੀ ਸਿੰਘ ਟਕਸਾਲ ਦੇ ਨਾਮ ਨਾਲ ਜਾਣੀ ਜਾਦੀ ਹੈ ਭਾਈ ਜੀ ੧੭੨੧ ਵਿਚ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਾਜੇ ਗਏ ਸਨ । ਤੀਸਰੀ ਸੰਸਥਾ ਨਾਨਕਸਰੀ ਟਕਸਾਲ ਦੇ ਨਾਮ ਨਾਲ ਜਾਣੀ ਹੈ ਜਿਸਦਾ ਮੁੱਢ ੨੦ ਵੀਂ ਸਦੀ ਦੇ ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਜੀ ਨੇ ਬਧਾ ਜਿਸਦੀ ਵਿਲੱਖਣ ਗਲ ਇਹ ਹੈ ਕਿ ਇਸ ਵਿਚ ਗੁਰਬਾਣੀ ਦੇ ਕੀਰਤਨ ਦੇ ਨਾਲ ਨਾਲ ਖੁਲੀਆ ਧਾਰਨਾਵਾਂ ਦਾ ਕੀਰਤਨ ਵੀ ਕੀਤਾ ਜਾਂਦਾ ਹੈ । ਜੋ ਆਮ ਲੋਕਾਂ ਦੀ ਸਮਝ ਵਿਚ ਵੀ ਆ ਜਾਦਾ ਹੈ । ਜਿਸ ਨਾਲ ਸੰਗਤਿ ਨੂੰ ਗੁਰਬਾਣੀ ਨਾਲ ਜੋੜਿਆ ਜਾਦਾ ਹੈ । ਗੁਰੂ ਨੂੰ ਸਰਗੁਣ ਸਰੂਪ ਮੰਨਕੇ ਪੂਜਾ ਕੀਤੀ ਜਾਦੀ ਹੈ । ਏਸੇ ਟਕਸਾਲ ਦੀ ਮਰਿਆਦਾ ਅਨੁਸਾਰ ਜੋ ਬਾਬਾ ਨੰਦ ਸਿੰਘ ਜੀ ਹਜੂਰ ਸਾਹਿਬ ਤੋ ਲੈ ਕੇ ਆਏ ਸਨ ਬੱਧਨੀ ਕਲਾਂ ਵਿਖੇ ਪਿਛਲੇ ੩੨ ਸਾਲਾਂ ਤੋ ਸਿਖੀ ਦੇ ਪ੍ਰਚਾਰ ਦੀ ਸੇਵਾ ਨਿਭਾਈ ਜਾ ਰਹੀ । ਇਹ ਸੰਸਥਾਵਾ “ਅਨੰਦ ਈਸ਼ਵਰ ਦਰਬਾਰ” ਦੇ ਨਾਮ ਨਾਲ ਮਸ਼ਹੂਰ ਹਨ ਜੋ ਹੁਣ ਗਿਣਤੀ ਵਿਚ ਕੋਈ ੧੪ ਦੇ ਕਰੀਬ ਹਨ ॥ਜਿਨਾਂ ਦੀ ਅਗਵਾਈ ਬਾਬਾ ਜੋਰਾ ਸਿੰਘ ਜੀ ਬੱਧਨੀ ਕਲਾਂ ਵਾਲੇ ਕਰ ਰਹੇ ਹਨ।

੧. ਨਾਨਕਸਰ ਠਾਠ ਬੱਧਨੀ ਕਲਾਂ (ਬਾਹਰਲੀ ਠਾਠ)

੨. ਨਾਨਕਸਰ ਠਾਠ ਬੱਧਨੀ ਕਲਾਂ (ਅੰਦਰਲੀ ਠਾਠ)

੩ ਨਾਨਕਸਰ ਠਾਠ ਸੇਲਵਰਾ (ਬਠਿੰਡਾ)

੪. ਨਾਨਕਸਰ ਠਾਠ ਖੰਨਾ

੫. ਨਾਨਕਸਰ ਠਾਠ ਸ੍ਰੀ ਅੰਮ੍ਰਿਤਸਰ

੬. ਨਾਨਕਸਰ ਠਾਠ ਦਿੱਲੀ

੭. ਨਾਨਕਸਰ ਠਾਠ ਬੁਰਜ ਮੁਹੰਮਦ (ਫਿਰੋਜ਼ਪੁਰ)

੮. ਨਾਨਕਸਰ ਠਾਠ ਕੁਲਗੜੀ (ਫਿਰੋਜ਼ਪੁਰ)

੯. ਨਾਨਕਸਰ ਠਾਠ ਮਾਹਲਾ ਕਲਾਂ (ਫਰੀਦਕੋਟ)

੧੦. ਨਾਨਕਸਰ ਠਾਠ ਸੰਤਪੁਰੀ ਰੋਡੇ (ਮੋਗਾ)

੧੧. ਨਾਨਕਸਰ ਠਾਠ ਟਿੱਬਾ (ਸੰਗਰੂਰ)

੧੨. ਨਾਨਕਸਰ ਠਾਠ ਰਾਜੋਆਣਾ ਕਲਾਂ (ਲੁਧਿਆਣਾ)

੧੩. ਨਾਨਕਸਰ ਠਾਠ ਢੈਪਈ (ਲੁਧਿਆਣਾ)

੧੪. ਨਾਨਕਸਰ ਠਾਠ ਨਾਨਕਸਰ

ਸੰਸਥਾਵਾਂ ਗੁਰਬਾਣੀ ਨੂੰ ,ਸਿੱਖੀ ਨੂੰ ਸਮਰਪਿਤ ਹਨ ।ਹਰ ਮੱਸਿਆ ਤੇ ਅੰਮ੍ਰਿਤਿ ਛਕਾਇਆ ਜਾਦਾ ਹੈ। ਇਹ ਸੰਸਥਾ ਸਿਖੀ ਦੇ ਪ੍ਰਚਾਰ ਦਾ ਇਕ ਕੇਂਦਰ ਬਣ ਚੁੱਕੀ ਹੈ । ਜੋ ਸਾਰੀ ਦੁਨੀਆ ਵਿਚ ਮਸਹੂਰ ਹੈ । ਇਥੋ ਸੰਗਤਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਪ੍ਰਾਪਤ ਕਰਦੀ ਹੈ । ਇਹਨਾਂ ਸੰਸਥਾਵਾਂ ਵਿਚ ਸੈਕੜਿਆ ਦੀ ਗਿਣਤੀ ਵਿਚ ਸੇਵਕ ਨਿਸ਼ਕਾਮ ਸੇਵਾ ਕਰਦੇ ਹਨ ਜਿਨਾ ਨੂੰ ਕੋਈ ਮਾਇਆ ਦੀ ਸੇਵਾ ਨਹੀ ਦਿਤੀ ਜਾਦੀ ।ਹਜਾਰਾਂ ਪ੍ਰਾਣੀ ਅਮ੍ਰਿੰਤ ਛਕ ਕੇ ਗੁਰੂ ਵਾਲੇ ਬਣ ਚੁਕੇ ਹਨ