ਮਰਿਯਾਦਾ

ਬੱਧਨੀ ਕਲਾਂ ਨਗਰ ਜਿਸ ਨੂੰ ਧੰਨ ਬਾਬਾ ਨੰਦ ਸਿੰਘ ਜੀ ਦੇ ਨਾਨਕੇ ਨਗਰ ਹੋਣ ਦਾ ਮਾਣ ਪ੍ਰਾਪਤ ਹੈ। ਪਿੰਡ ਦੇ ਬਾਹਰਵਾਰ ਸੂਏ ਦੇ ਕਿਨਾਰੇ ਦੀ ਪਟੜੀ ਦੇ ਉਪਰ ਅਨੰਦ ਈਸ਼ਵਰ ਦਰਬਾਰ ਸ਼ਸੋਬਿਤ ਹੈ। ਜਿਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਗੁਨ ਸਰੂਪ ਪ੍ਰਗਟ ਗੁਰਾਂ ਦੀ ਦੇਹ ਜਾਣ ਕੇ ਪੂਜਿਆ ਜਾਂਦਾ ਹੈ । ਹਜ਼ਾਰਾਂ ਹੀ ਸੰਗਤਾਂ ਰੋਜ਼ਾਨਾ ਇਸ ਅਸਥਾਨ ਦੇ ਦਰਸ਼ਨ ਕਰਦੀਆਂ ਹਨ। ਤੇ ਬਾਬਾ ਜੀ ਕੋਲੋ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਰਾਤ ੧੨.੧੫ ਤੇ ਗੁਰੂ ਸਾਹਿਬ ਦਾ ਇਸ਼ਨਾਨ ਕਰਵਾਇਆਂ ਜਾਂਦਾ ਹੈ ਪਟੜੇ ਤੇ ਜਲ ਰੱਖ ਕੇ ਇਸ਼ਨਾਨ ਕਰਨ ਲਈ ਅਰਦਾਸ ਕੀਤੀ ਜਾਂਦੀ ਹੈ ਕਿ ਪਾਤਸ਼ਾਹ ਆਪ ਜੀ ਦੇ ਇਸ਼ਨਾਨ ਦੀ ਤਿਆਰੀ ਹੈ ਸਾਰੀਆ ਵਸਤੂਆ ਹਾਜਰ ਹਨ । ਗੋਲਾ ਹਾਜ਼ਰ ਹੈ। ਇਸ਼ਨਾਨ ਕਰਵਾਉਣ ਲਈ ਆਗਿਆ ਦਿਉ ਇਸ ਉਪਰੰਤ ਭੋਰਾ ਸਾਹਿਬ ਚ ਦੇਗ ਦਾ ਭੋਗ ਲਗਾਇਆ ਜਾਂਦਾ ਹੈ ਤਕਰੀਬਨ ੧ ਵਜ ਕੇ ੧੩ ਮਿੰਟ ਤੇ ਗੁਰੂ ਸਾਹਿਬ ਜੀ ਨੂੰ ਦੁੱਧ ਦਾ ਭੋਗ ਵੀ ਭੋਰੇ ਚ ਹੀ ਲਗਾਇਆ ਜਾਂਦਾ ਹੈ। ਇਹ ਮਰਿਯਾਦਾ ਵਡੇ ਬਾਬਾ ਜੀ (ਧੰਨ ਬਾਬਾ ਨੰਦ ਸਿੰਘ ਜੀ) ਹਜ਼ੂਰ ਸਾਹਿਬ ਤੋਂ ਲੈ ਕੇ ਆਏ ਸਨ। ਅੱਜ ਇਹ ਮਰਿਯਾਦਾ ਤੇ ਬੱਧਨੀ ਕਲਾਂ ਵਾਲੇ ਬਾਬਾ ਜੀ ਪੂਰਾ ਪਹਿਰਾ ਦੇ ਰਹੇ ਹਨ। ੧੯੮੪ ਤੋਂ ਇਹ ਮਰਿਯਾਦਾ ਚਲ ਰਹੀ ਹੈ ੨:੦੦ ਵਜੇ ਜਪੁਜੀ ਸਾਹਿਬ ਦਾ ਪਾਠ ਆਰੰਭ ਹੁੰਦਾ ਹੈ ਫਿਰ ਸੁਖਮਨੀ ਸਾਹਿਬ ਦਾ ਪਾਠ ਬਿਹੰਗਮਾਂ ਵਲੋਂ ਕੀਤਾ ਜਾਂਦਾ ਹੈ। ੪:੦੦ ਵਜੇ ਤੋਂ ਲੈ ਕੇ ੫:੩੦ ਵਜੇ ਤੱਕ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ।

ਬਾਬਾ ਜੀ ਜੋ ਰਾਤ ਨੂੰ ੧:੦੦ ਵਜੇ ਤੋਂ ੨:੦੦ ਵਜੇ ਦੀਵਾਨਾਂ ਤੋ ਵਾਪਿਸ ਆਉਂਦੇ ਹਨ। ਸੁਬਹ ੩:੩੦ ਵਜੇ ਆਪ ਗੁਰੂ ਸਾਹਿਬ ਪ੍ਰਕਾਸ਼ ਕਰਕੇ ਦੁੱਧ ਦਾ ਭੋਗ ਲਵਾਉਂਦੇ ਹਨ। ਫੇਰ ੭:੦੦ ਵਜੇ ਤੱਕ ਨਿਤਨੇਮ ਕਰਦੇ ਹਨ। ਜਿਹੜੇ ਬਿਹੰਗਮ ਰਾਤ ੧:੦੦ ਵਜੇ ਬਾਬਾ ਜੀ ਦੇ ਨਾਲ ਆਉਂਦੇ ਹਨ ਉਹ ਵੀ ਸੁਬਹ ਆਸਾ ਦੀ ਵਾਰ ਚ ਹਾਜ਼ਰੀ ਭਰਦੇ ਹਨ। ੫:੩੦ ਵਜੇ ਤੋਂ ੭:੦੦ ਵਜੇ ਤਕ ਸਿੱਧੀ ਧਾਰਨਾ ਨਾਲ ਕੀਰਤਨ ਹੁੰਦਾ ਹੇ ਸਾਰੇ ਬਿਹੰਗਮ ਵਾਰੀ-੨ ਸਿਰ ਹਾਜ਼ਰੀ ਭਰਦੇ ਹਨ।ਹੁਕਮਨਾਮਾ ਤਕਰੀਬਨ ੭:੩੦ ਵਜੇ ਤੋ ਪਿਛੋ ਹੀ ਲਿਆ ਜਾਂਦਾ ਹੈ ਬਾਬਾ ਜੀ ਹਰ ਰੋਜ ੨੦ ਮਿੰਟ ਲਈ ਬਚਨ ਕਰਦੇ ਹਨ ਬਾਬਾ ਗੁਰਬਖਸ਼ ਸਿੰਘ ਜੀ ਹੁਕਮਨਾਮੇ ਦੀ ਵਿਆਖਿਆ ਕਰਦੇ ਹਨ। ਜੋ ਤਕਰੀਬਨ ਅੱਧੇ ਘੰਟੇ ਦੀ ਹੁੰਦੀ ਹੈ ਕੋਈ ੮:੧੫-੮:੩੦ ਦੇ ਕਰੀਬ ਸਾਰੀ ਸਮਾਪਤੀ ਹੁੰਦੀ ਹੈ ਬਾਬਾ ਜੀ ਭੋਰੇ ਚ ਸੁਬਹ ਦੇ ਪ੍ਰਸਾਦੇ ਦਾ ਭੋਗ ਲਵਾਉਂਦੇ ਹਨ ਫਿਰ ੯:੦੦ ਵਜੇ ਤੋਂ ੧੦:੩੦ ਵਜੇ ਤਕ ਸੰਗਤ ਭੁਗਤਾਈ ਜਾਂਦੀ ਹੈ ੧੦:੦੦ ਵਜੇ ਫੇਰ ਗੁਰੂ ਸਾਹਿਬ ਜੀ ਨੂੰ ਦੁੱਧ ਦਾ ਭੋਗ ਲੁਅਇਆ ਜਾਦਾਂ ਹੈ । ੧੧:੦੦ ਵਜੇ ਗੁਰੂ ਸਾਹਿਬ ਆਰਾਮ ਵਿਚ ਕਰ ਦਿਤੇ ਜਾਦੇ ਹਨ।ਸੁਬਹਾ ੯:੦੦ ਵਜੋ ਤੋਂ ਦਿਨੇ ੧:੦੦ ਵਜੇ ਤਕ ਬਿਹੰਗਮ ਵਾਰੀ ਵਾਰੀ ਸਿਰ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ। ੧੧:੩੦ ਵਜੇ ਤੋਂ ਲੈ ਕੇ ੩:੦੦ ਵਜੇ ਤੱਕ ਬਾਬਾ ਜੀ ਸੰਗਤ ਭੁਗਤਾਉਂਦੇ ਹਨ। ਦੁੱਖੀਆਂ ਦੇ ਦੁੱਖ ਸੁਣਦੇ ਹਨ ਬਿਹੰਗਮ ਕੋਲੇ ਬੈਠ ਕੇ ਸੰਗਤਿ ਭੁਗਤਾਉਣ ਵੇਲੇ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ। ਗੁਰੂ ਸਾਹਿਬ ਦੀ ਕਿਰਪਾ ਸਦਕਾ ਸੰਗਤ ਨੂੰ ਦੁੱਖਾਂ ਤੋਂ ਰਾਹਤ ਮਿਲਦੀ ਹੈ ਦੁਪਹਿਰ ੧੨:੧੫ ਵਜੇ ਪ੍ਰਸਾਦੇ ਦਾ ਭੋਗ ਲਵਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਟ ਅਖੰਡ ਪਾਠ ੧੨ ਮਹੀਨੇ ਚਲਦਾ ਰਹਿੰਦਾ ਹੈ। ਅਤੇ ਸਹਿਜ ਪਾਠ ਦਾ ਹਰ ਪੂਰਨ ਮਾਸੀ ਤੇ ਭੋਗ ਪਾਇਆ ਜਾਂਦਾ ਹੈ ।ਬਾਰਾਂਦਰੀ ਜਿਥੇ ਵਡੇ ਬਾਬਾ ਜੀ (ਧੰਨ ਬਾਬਾ ਨੰਦ ਸਿੰਘ ਜੀ) ਦਾ ਆਸਨ ਲਗਾ ਹੈ ਉਥੇ ੧੯੮੪ ਤੋਂ ੨੪ ਘੰਟੇ ਸੁਖਮਨੀ ਸਾਹਿਬ ਦਾ ਪਾਠ ਚਲ ਰਿਹਾ ਹੈ। ਰੋਜ਼ਾਨਾ ਹਜ਼ਾਰਾਂ ਹੀ ਸੰਗਤਾ ਦੀਆਂ ਅਰਦਾਸਾਂ ਇਥੇ ਪੂਰੀਆਂ ਹੁੰਦੀਆਂ ਹਨ। ਇਸੇ ਤਰ੍ਹਾ ਬਾਬਾ ਜੀ ਦੇ ਮਾਤਾ ਜੀ ਦੇ ਅਸਥਾਨ ਤੇ ਵੀ ਬਾਣੀ ਦਾ ਪਰਵਾਹ ਚਲਦਾ ਹੈ ਮਾਈਆਂ ਬੀਬੀਆਂ ਪਾਠ ਕਰਕੇ ਹਾਜਰੀ ਲਵਾਉਂਦੀਆਂ ਹਨ ਬਾਬਾ ਜੀ ਦੇ ਆਰਾਮ ਕਰਨ ਸਮੇਂ ਵੀ ਬਿਹੰਗਮ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ।ਸ਼ਾਮ ਨੂ ੪;੦੦ ਵਜੇ ਗੁਰੂ ਸਾਹਿਬ ਪ੍ਰਕਾਸ਼ ਕਰਕੇ ਦੁੱਧ ਦਾ ਭੋਗ ਲਗਵਾਇਆ ਜਾਂਦਾ ਹੈ ।ਬਿਹੰਗਮ ਪੁਰੇ ਭੈ ਵਿਚ ਰਹਿਕੇ ਵਿਛਾਈ ਕਰਦੇ ਹਨ।ਵਡੇ ਬਾਬਾ ਜੀ ਦਾ ਆਸਣ ਲਾਉਦੇ ਹਨ।੪:੩੦ ਤੋ ੫:੩੦ ਤਕ ਇਕ ਘੰਟਾ ਗੁਰੂ ਸਾਹਿਬ ਜੀ ਦੀ ਕਥਾ ਹੁੰਦੀ ਹੈ ।੫:੩੦ ਵਜੇ ਕੀਰਤਨ ਸ਼ੁਰੂ ਹੁੰਦਾ ਹੈ ।੬:੩੦ ਤੋ ੭:੩੦ ਦੇ ਦਰਿਮਿਆਨ ਬਾਬਾ ਜੀ ਦੀਵਾਨ ਲਈ ਰਵਾਨਾ ਹੁੰਦੇ ਹਨ।ਘਰੋ ਜਾਣ ਲਗਿਆ ਹੀ ਬਿਬੇਕੀ ਪ੍ਰਸ਼ਾਦਾ ਨਾਲ ਲੈ ਕੇ ਜਾਦੇ ਹਨ।ਜਾਣ ਤੋ ਪਹਿਲਾਂ ਭੋਰੇ ਵਿਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ।ਆਗਿਆ ਲੇਦੇ ਹਨ।ਜਦੋ ਵਾਪਿਸ ਆਉਂਦੇ ਹਨ ਤਾਂ ਪਹਿਲਾ ਭੋਰੇ ਵਿਚ ਜਾ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦੇ ਹਨ।